SSWCD Punjab Recruitment 2026: Detailed Guide for POSHAN Abhiyaan Vacancies

Short Note: ਪੰਜਾਬ ਸਰਕਾਰ ਦੇ Social Security and Women & Child Develpment (SSWCD) ਵਿਭਾਗ ਵੱਲੋਂ ਸੂਬੇ ਦੇ ਲੋਕਾਂ ਲਈ ਰੁਜਗਾਰ ਦਾ ਇੱਕ ਬਹੁਤ ਵਧੀਆ ਮੌਕਾ ਪੈਦਾ ਕੀਤਾ ਗਿਆ ਹੈ। ਇਹ ਭਰਤੀ ਸਰਕਾਰ ਦੇ ਅਹਿਮ ਪ੍ਰੋਜੈਕਟ ਪੋਸ਼ਣ ਅਭਿਆਨ (POSHAN Abhiyaan) ਅਧੀਨ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਸਮਾਜਿਕ ਸੁਧਾਰ ਅਤੇ ਸਰਕਾਰੀ ਪ੍ਰਸ਼ਾਸ਼ਨਿਕ ਕੰਮਾਂ ਵਿੱਚ ਰੁਚੀ ਰੱਖਦੇ ਹੋਂ, ਤਾਂ ਇਹ ਪੋਸਟ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ।
ਇਸ ਪੋਸਟ ਦੇ ਵਿੱਚ ਵਿਸਥਾਰ ਨਾਲ ਚਰਚਾ ਕਰਾਂਗੇ ਕਿ ਇਹਨਾਂ 94 ਪੋਸਟਾਂ ਲਈਕੌਣ ਕੌਣ ਅਪਲਾਈ ਕਰ ਸਕਦਾ ਹੈ। ਚੋਣ ਪ੍ਰਕਿਰਿਆ ਕੀ ਹੈ ਅਤੇ ਫਾਰਮ ਭਰਨ ਵੇਲੇ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ।

1. ਪੋਸ਼ਣ ਅਭਿਆਨ ਕੀ ਹੈ? (Understanding POSHAN Abhiyaan) ਇਸ ਤੋਂ ਪਹਿਲਾਂ ਕਿ ਤੁਸੀਂ ਅਪਲਾਈ ਕਰੋਂ, ਇਹ ਜਾਣਨਾ ਜ਼ਰੂਰੀ ਹੈ ਕਿ ਕਿਸ ਪ੍ਰੋਜੈਕਟ ਦਾ ਹਿੱਸਾ ਬਨਣ ਜਾ ਰਹੇ ਹੋਂ। POSHAN (Prime Minister’s Overarching Scheme for Holistic Nourishment) ਅਭਿਆਨ ਦਾ ਮੁੱਖ ਮਕਸਦ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਵਿੱਚ ਕੁਪੋਸ਼ਣ (Malnutrition) ਅਤੇ ਐਨੀਮੀਆ Anemia ਨੂੰ ਖਤਮ ਕਰਨਾ ਹੈ।
ਇਹ ਪੋਸਟਾਂ ਦੇ ਭਰਤੀ ਹੋਣ ਵਾਲੇ ਉਮੀਦਵਾਰਾਂ ਦੀ ਜਿੰਮੇਵਾਰੀ ਹੋਵੇਗੀ ਕਿ ਉਹ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਅਤੇ ਬਲਾਕਾਂ ਵਿੱਚ ਇਸ ਸਕੀਮ ਦੀ ਨਿਗਰਾਨੀ (Monitoring) ਕਰਨ ਅਤੇ ਡਾਟਾ ਮੈਨੇਜਮੈਂਟ ਰਾਹੀਂ ਸਰਕਾਰ ਤੱਕ ਰਿਪੋਰਟ ਪਹੁੰਚਾਉਣ।

2. ਅਸਾਮੀਆਂ ਦਾ ਮੁਕੰਮਲ ਵੇਰਵਾ (Detailed Vacancy Break-up)
ਵਿਭਾਗ ਵੱਲੋਂ ਕੁੱਲ 94 ਅਸਾਮੀਆਂ ਕੱਢੀਆਂ ਗਈਆਂ ਹਨ, ਜੋ ਕਿ ਰਾਜ, ਜਿਲ੍ਹਾ ਅਤੇ ਬਲਾਕ ਪੱਧਰ ਤੇ ਵੰਡੀਆਂ ਗਈਆਂ ਹਨ:

Post NameTotal VacancyLocation
Consultant (PME)01State HQs
Project Associate01State HQs
District Coordinator07Various Districts
Block Coordinator85Various Blocks

ਨੋਟ: ਬਲਾਕ ਕੁਆਰਡੀਨੇਟਰ ਦੀਆਂ 85 ਪੋਸਟਾਂ ਸਭ ਤੋਂ ਅਹਿਮ ਹਨ ਕਿਉਂਕਿ ਇਹ ਸਿੱਧੇ ਤੌਰ ਤੇ ਜਮੀਨੀ ਪੱਧਰ (Ground Level)  ਤੇ ਕੰਮ ਕਰਦੀਆਂ ਹਨ।

3. ਵਿੱਦਿਅਕ ਯੋਗਤਾ ਅਤੇ ਤਜਰਬਾ (Detailed Eligibility)
ਹਰ ਪੋਸਟ ਲਈ ਵਿਭਾਗ ਨੇ ਖਾਸ ਮਾਪਦੰਡ ਰੱਖੇ ਹਨ:
A. Block Coordinator (ਬਲਾਕ ਕੋਆਰਡੀਨੇਟਰ)
ਇਹ ਸਭ ਤੋਂ ਵੱਧ ਗਿਣਤੀ ਵਾਲੀ ਪੋਸਟ ਹੈ। ਇਸ ਲਈ:

  • ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਚਾਹੀਦਾ ਹੈ।
  • ਘੱਟੋ-ਘੱਟ 2 ਸਾਲ ਦਾ ਤਜਰਬਾ (Technology/Software Support/ Community Engagement) ਵਿੱਚ ਹੋਣਾ ਚਾਹੀਦਾ ਹੈ।
  • ਚੰਗੀ Communication Skill ਅਤੇ ਰਿਪੋਰਟ ਬਣਾਉਣ ਦੀ ਸਮਰੱਥਾ।

4. ਉਮਰ ਦੀ ਸੀਮਾ ਅਤੇ ਛੋਟ (Age Limit & Relaxations)
ਉਮੀਦਵਾਰਾਂ ਦੀ ਉਮਰ ਦੀ ਗਣਨਾ 1 ਜਨਵਰੀ 2026 ਦੇ ਆਧਾਰ ਤੇ ਕੀਤੀ ਜਾਵੇਗੀ:

  • Minimum Age: 21 ਸਾਲ
  • Maximum Age: 37 ਸਾਲ
  • SC/BC (Reserved Categories): ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਮਰ ਵਿੱਚ 5 ਸਾਲ ਤੱਕ ਦੀ ਛੋਟ ਦਿੱਤੀ ਜਾਵੇਗੀ।
  • Ex-Servicemen: ਨਿਯਮਾ ਅਨੁਸਾਰ ਸੇਵਾ ਦੇ ਸਾਲਾਂ ਦੀ ਕਟੌਤੀ ਤੋਂ ਬਾਅਦ ਛੋਟ ਮਿਲੇਗੀ।

5. ਚੋਣ ਪ੍ਰਕਿਰਿਆ ਦੀ ਡੂੰਘਾਈ (Selection Methodology)
ਬਹੁਤ ਸਾਰੇ ਉਮੀਦਵਾਰ ਪੁੱਛਦੇ ਹਨ ਕਿ ਕੀ ਕੋਈ ਪੇਪਰ ਹੋਵੇਗਾ?
ਨਹੀਂ, ਇਹ ਭਰਤੀ Direct Selection Process ਤੇ ਆਧਾਰਿਤ ਹੈ:

  • Application Screening:ਸਭ ਤੋਂ ਪਹਿਲਾਂ ਪ੍ਰਾਪਤ ਕੀਤੀਆਂ ਅਰਜ਼ੀਆਂ ਦੀ ਛਾਂਟ ਕੀਤੀ ਜਾਵੇਗੀ।
  • Academic Merit: ਉਮੀਦਵਾਰ ਦੇ ਗ੍ਰੈਜੂਏਸ਼ਨ ਅਤੇ ਹੋਰ ਸਿੱਖਿਆ ਦੇ ਅੰਕਾ ਦੇ ਆਧਾਰ ਤੇ ਮੈਰਿਟ ਤਿਆਰ ਹੋਵੇਗੀ।
  • Experience Score: ਜਿਨ੍ਹਾਂ ਕੋਲ ਸਰਕਾਰੀ ਜਾਂ ਵੱਡੇ NGO ਪ੍ਰੋਜੈਕਟਾਂ ਦਾ ਤਜੁਰਬਾ ਹੈ, ਉਹਨਾਂ ਨੂੰ ਵਾਧੂ ਅੰਕ (Weightage) ਮਿਲ ਸਕਦੇ ਹਨ।
  • Interview/Counselling: ਚੁਣੇ ਗਏ ਉਮੀਦਵਾਰਾਂ ਨੂੰ ਦਸਤਾਵੇਜਾਂ ਦੀ ਅਸਲ ਜਾਂਚ ਦੇ ਲਈ ਬੁਲਾਇਆ ਜਾਵੇਗਾ।

6. ਮਹੱਤਵਪੂਰਨਾ ਹਦਾਇਤਾਂ (General Conditions)

  1. ਰਹਾਇਸ਼ੀ ਸ਼ਰਤ : ਬਲਾਕ ਕੋਆਰਡੀਨੇਟਰ ਲਈ ਇਹ ਜ਼ਰੂਰੀ ਹੈ ਕਿ ਉਮੀਦਵਾਰ ਉਸੇ ਜਿਲ੍ਹੇ ਦਾ ਪੱਕਾ ਵਸਨੀਕ ਹੋਵੇ। ਉਦਾਰਹਰਨ ਦੇ ਲਈ, ਜੇ ਤੁਸੀਂ ਪਟਿਆਲਾ ਜਿਲ੍ਹੇ ਦੇ ਕਿਸੇ ਬਲਾਕ ਲਈ ਅਪਲਾਈ ਕਰ ਰਹੇ ਹੋਂ, ਤਾਂ ਤੁਹਾਡੇ ਕੋਲ ਪਟਿਆਲਾ ਦਾ Residence Certificate ਹੋਣਾ ਚਾਹੀਦਾ ਹੈ।
  2. ਕੰਟਰੈਕਟ ਦੀ ਮਿਆਦ: ਇਹ ਨਿਯੁਕਤੀ ਸ਼ੁਰੂ ਵਿੱਚ ਇੱਕ ਸਾਲ ਲਈ ਹੋਵੇਗੀ, ਜਿਸ ਨੂੰ ਪ੍ਰੋਜੈਕਟ ਦੀ ਲੋੜ ਅਤੇ ਤੁਹਾਡੀ ਕਾਰਗੁਜਾਰੀ ਦੇ ਆਧਾਰ ਤੇ ਵਧਾਇਆ ਜਾ ਸਕਦਾ ਹੈ।
  3. ਪੰਜਾਬੀ ਭਾਸ਼ਾ: ਜੇਕਰ ਕਿਸੇ ਉਮੀਦਵਾਰ ਨੇ 10ਵੀਂ ਵਿੱਚ ਪੰਜਾਬੀ ਨਹੀਂ ਪੜ੍ਹੀਂ ਤਾਂ ਉਹ ਅਪਲਾਈ ਕਰਨ ਦੇ ਯੋਗ ਨਹੀਂ ਹੋਵੇਗਾ।

7. ਆਨਲਾਈਨ ਅਪਲਾਈ ਕਿਵੇਂ ਕਰਨਾ ਹੈ? (Step by Step Guide)

  • ਅਧਿਕਾਰਤ ਪੋਰਟਲ sswcd.punjab.gov.in
  • ਹੋਮ ਪੇਜ ਤੇ What’s New ਜਾਂ Recruitment ਤੇ ਕਲਿੱਕ ਕਰੋ।
  • ਲਿੰਕ ਨੂੰ ਲੱਭੋ ਅਤੇ Register Online ਤੇ ਕਲਿੱਕ ਕਰੋ।
  • ਆਪਣੀ Basic Information ਜਿਵੇਂ ਨਾਮ, ਪਿਤਾ ਦਾ ਨਾਮ, ਮੋਬਾਈਲ ਨੰਬਰ ਅਤੇ ਈਮੇਲ ਭਰੋ।
  • ਲੋੜੀਂਦੇ Documents ਜਿਵੇਂ ਕਿ ਵਿੱਦਿਅਕ ਸਰਟੀਫਿਕੇਟ, ਤਜਰਬਾ ਸਰਟੀਫਿਕੇਟ, ਅਤੇ ਰਿਹਾਇਸ਼ੀ ਸਰਟੀਫਿਕੇਟ ਦੀਆਂ ਸਕੈਨ ਕੀਤੀਆਂ ਕਾਪੀਆਂ ਅਪਲੋਡ ਕਰੋ।
  • ਅਪਣੀ ਫੋਟੋ ਤੇ ਹਸਤਾਖਰ Signature ਨਿਰਧਾਰਿਤ ਸਾਈਜ ਵਿੱਚ ਅੱਪਲੋਡ ਕਰੋ।
  • ਫਾਰਮ ਨੂੰ Review ਕਰੋ ਅਤੇ ਫਿਰ Final Submit ਬਟਨ ਤੇ ਕਲਿੱਕ ਕਰੋ।

8. ਜਰੂਰੀ ਦਸਤਾਵੇਜਾਂ ਦੀ ਸੂਚੀ (Checklist of documents)
ਅਪਲਾਈ ਕਰਨ ਵੇਲੇ ਇਹ ਚੀਜਾਂ ਆਪਣੇ ਕੋਲ ਰੱਖੋ:

  • 10ਵੀਂ ਦਾ ਸਰਟੀਫਿਕੇਟ (Date of Birth ਅਤੇ ਪੰਜਾਬੀ ਵਿਸ਼ੇ ਲਈ)
  • Graduation/Degree ਦੇ ਸਾਰੇ ਸਾਲਾਂ ਦੇ ਮਾਰਕਸ਼ੀਟਸ
    Experience (ਜੇਕਰ ਕੋਈ ਹੋਵੇ)
  • Residence Certificate (ਪੰਜਾਬ ਦਾ ਨਿਵਾਸੀ ਹੋਣ ਦਾ ਸਬੂਤ)
  • Category Certificate (ਜੇਕਰ ਰਾਖਵਾਂਕਰਨ ਚਾਹੀਦਾ ਹੈ)
  • Aadhar Card/Voter Card

9. ਅਪਲਾਈ ਕਰਨ ਦੀ ਆਖਰੀ ਮਿਤੀ
ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਖਰੀ ਮਿਤੀ ਦੀ ਉਡੀਕ ਨਾ ਕਰਨ, ਕਿਉਂਕਿ ਅੰਤਿਮ ਦਿਨਾਂ ਵਿੱਚ ਵੈੱਬਸਾਈਟ ਤੇ ਟ੍ਰੈਫਿਕ ਵਧ ਹੋਣ ਕਾਰਨ ਸਰਵਰ ਡਾਊਨ ਹੋ ਸਕਦਾ ਹੈ।

  • Last Date: 08 May 2026 (ਸ਼ਾਮ 5 ਵਜੇ ਤੱਕ)

ਵਧੇਰੇ ਜਾਣਕਾਰੀ ਲਈ ਅਤੇ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕਸ ਤੇ ਕਲਿੱਕ ਕਰੋ:

Download Official Notification: Click Here
Apply OnlineClick Here
Official WebsiteClick Here

Share with Friends

Facebook
WhatsApp
Telegram
Twitter
LinkedIn
Skype

Leave a Comment

Your email address will not be published. Required fields are marked *

Scroll to Top