ਸੇਵਾ ਕੇਂਦਰ (ਸੁਵਿਧਾ ਕੇਂਦਰ) E-Sewa Portal ਨੂੰ ਕਿਵੇਂ ਵਰਤਣਾ ਹੈ?

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਈ-ਸੇਵਾ ਪੋਰਟਲ ਦੀ ਪਬਲਿਕ ਵਰਤੋਂ

ਘਰ ਬੈਂਠੇ ਕਰੋ ਇਹ ਸਰਟੀਫ਼ਿਕੇਟ ਅਪਲਾਈ - ਬਚਾਉ ਆਪਣਾ ਸਮਾਂ ਅਤੇ ਪੈਸਾ

ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਇੱਕ ਪਬਲਿਕ ਪੋਰਟਲ ਬਣਾਇਆ ਗਿਆ ਹੈ ਜਿਸ ਵਿੱਚ ਪਬਲਿਕ ਆਪਣੇ ਘਰੇ ਬੈਠੇ ਆਪਣੇ ਮੋਬਾਈਲ ਜਾਂ ਕੰਪਿਊਟਰ ਤੋਂ ਸੇਵਾ ਕੇਂਦਰ ਦੀਆਂ ਕਈ ਸਹੂਲਤਾਂ ਦਾ ਲਾਹਾ ਲੈ ਸਕਦੀ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਪਤਾ ਤਾਂ ਹੈ ਪਰ ਉਹਨਾਂ ਨੂੰ ਇਸ ਸੇਵਾ ਨੂੰ ਕਿਵੇਂ ਵਰਤਣਾ ਹੈ ਉਸਦੀ ਇਨੀ ਜਾਣਕਾਰੀ ਨਹੀਂ ਹੈ। ਪਰ ਕਾਫੀ ਹੱਦ ਤੱਕ ਲੋਕ ਇਸ ਸਰਵਿਸ ਤੋਂ ਭਲੀ-ਭਾਂਤ ਜਾਣੂ ਵੀ ਹਨ। ਇਸ ਪੇਜ ਉਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਇਸ ਵਿਸ਼ੇ ਤੇ ਬਿਹਤਰ ਜਾਣਕਾਰੀ ਦੇਈਏ। ਜਿਸ ਨਾਲ ਤੁਹਾਡੇ ਸਮੇਂ ਅਤੇ ਤੁਹਾਡੇ ਪੈਸੇ ਦੀ ਬੱਚਤ ਵੀ ਹੋ ਸਕੇ।

ਘਰ ਬੈਠੇ BC/OBC ਜਾਤੀ ਸਰਟੀਫ਼ਿਕੇਟ ਕਿਵੇਂ ਬਣਾਈਏ?

ਐਪਲੀਕੇਸ਼ਨ ਨੰਬਰ ਭਰ ਕੇ ਚੈੱਕ ਕਰੋ ਕਿ ਤੁਹਾਡਾ ਸਰਟੀਫਿਕੇਟ ਬਣਿਆ ਜਾਂ ਨਹੀਂ?

ਜੇਕਰ ਤੁਹਾਡਾ ਸਰਟੀਫ਼ਿਕੇਟ ਬਣ ਗਿਆ ਹੈ ਤਾਂ ਉਸਨੂੰ ਡਾਊਨਲੋਡ ਕਿਵੇਂ ਕਰਨਾ ਹੈ ਅਤੇ ਜੇਕਰ ਅਜੇ ਨਹੀਂ ਬਣਿਆ ਤਾਂ ਤੁਹਾਡਾ ਸਰਟੀਫ਼ਿਕੇਟ ਕਿੱਥੇ ਪਿਆ ਹੈ, ਕਿਤੇ ਰਿਜੈਕਟ ਤਾਂ ਨਹੀਂ ਹੋਇਆ ਜਾਂ ਰੀਸਬਮਿਟ ਤਾਂ ਨਹੀਂ ਆ ਰਿਹਾ।

ਜੇਕਰ ਸਰਟੀਫਿਕੇਟ ਰੀਸਬਮਿਟ (Re-submit) ਦਿਖਾ ਰਿਹਾ ਹੈ ਤਾਂ ਕਿਵੇਂ ਰੀਸਬਮਿਟ ਕਰਨਾ ਹੈ?

ਦੋਸਤੋਂ ਕਈ ਵਾਰ ਅਸੀਂ ਜਾਤੀ ਸਰਟੀਫ਼ਿਕੇਟ, ਰੈਜੀਡੈਂਸ ਜਾਂ ਬਰਥ ਸਰਟੀਫ਼ਿਕੇਟ ਅਪਲਾਈ ਕਰਦੇ ਹਾਂ ਤਾਂ 5-7 ਦਿਨਾਂ ਬਾਅਦ ਇਹ ਕਈ ਵਾਰ ਰੀਸਬਮਿਟ ਦੀ ਆਪਸ਼ਨ ਦਿਖਾਉਣ ਲੱਗਦਾ ਹੈ। ਇਸਦਾ ਮਤਲਬ ਹੈ ਕਿ ਤੁਸੀ ਜੋ ਜਾਣਕਾਰੀ ਦਿੱਤੀ ਹੈ ਜਾਂ ਡਾਕੂਮੈਂਟ ਅਪਲੋਡ ਕੀਤੇ ਹਨ ਉਹਨਾਂ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਹੈ। ਜਦੋਂ ਉਪਰ ਸਰਕਾਰੀ ਅਧਿਕਾਰੀਆਂ ਦੁਆਰਾ ਇਸਦੀ ਪੜਤਾਲ ਕੀਤੀ ਜਾਂਦੀ ਹੈ ਅਤੇ ਉਹਨਾਂ ਦੀ ਪੜਤਾਲ ਦੇ ਵਿੱਚ ਕੋਈ ਕਮੀ ਲੱਗੇ ਤਾਂ ਤੁਹਾਨੂੰ ਉਸ ਕਮੀ ਦਾ ਕਾਰਨ ਦੱਸ ਕੇ ਦੁਬਾਰਾ ਸਬਮਿਟ ਕਰਨ ਲਈ ਕਿਹਾ ਜਾਂਦਾ ਹੈ। ਕਿੱਥੇ ਚੈੱਕ ਕਰਨਾ ਹੈ ਕਿ ਤੁਹਾਡੇ ਐਪਲਕੇਸ਼ਨ ਫਾਰਮ ਵਿੱਚ ਕੀ ਕਮੀ ਹੈ ਤਾਂ ਹੇਠਾਂ ਦਿੱਤੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਗਿਆ ਹੈ ਕਿ ਜੇਕਰ ਤੁਹਾਡਾ ਸਰਟੀਫਿਕੇਟ ਰੀਸਬਮਿਟ ਸ਼ੋਅ ਕਰ ਰਿਹਾ ਹੈ ਤਾਂ ਤੁਸੀਂ ਦੁਬਾਰਾ ਕਿਵੇਂ ਸਬਮਿਟ ਕਰਨਾ ਹੈ। 

ਆਪਣੇ ਡਾਊਨਲੋਡ ਕੀਤੇ ਜਾਤੀ, ਰੈਜੀਡੈਂਸ, ਆਮਦਨ ਜਾਂ ਹੋਰ ਕਿਸੇ ਡਾਕੂਮੈਂਟ ਨੂੰ ਵੇਰੀਫਾਈ ਸਿਗਨੇਚਰ ਕਿਵੇਂ ਕਰੀਏ?

ਕਈ ਵਾਰ ਜਦੋਂ ਅਸੀਂ ਕਿਸੇ ਡਾਕੂਮੈਂਟ ਨੂੰ ਡਾਊਨਲੋਡ ਕਰਦੇ ਹਾਂ ਤਾਂ ਉਸ ਵਿੱਚ ਜੋ ਡਿਜੀਟਲੀ ਸਾਈਨ ਕੀਤੇ ਹੁੰਦੇ ਹਨ ਉਹ ਇੱਕ ਪੀਲੇ ਰੰਗ ਦਾ ਪ੍ਰਸ਼ਨਚਿੰਨ੍ਹ ਦਿਖਾਈ ਦਿੰਦਾ ਹੈ। ਉਸਨੂੰ ਆਪਣੇ ਕੰਪਿਊਟਰ ਜਾਂ ਲੈਪਟਾਪ ਵਿੱਚ ਤੁਸੀਂ ਸਿਗਨੇਚਰ ਵੇਰਫਾਈ ਕਿਵੇਂ ਕਰ ਸਕਦੇ ਹੋਂ। ਇਹ ਇੱਕ ਸਕਿਊਰਿਟੀ ਚੈੱਕ ਹੁੰਦਾ ਹੈ। ਹੇਠਾਂ ਦਿੱਤੀ ਵੀਡੀਓ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ।

ਉਪਰੋਕਤ ਵੀਡੀਓ ਰਾਹੀਂ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਵਧੇਰੇ ਜਾਣਕਾਰੀ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕਰਾਈਬ ਕਰੋ

Leave a Comment

Your email address will not be published. Required fields are marked *

Scroll to Top