Latest Jobs
1000/- ਰੁਪਏ ਅਤੇ 1500/- ਰੁਪਏ ਵਾਲੀ ਸਕੀਮ ਸੰਬੰਧੀ ਪੂਰੀ ਜਾਣਕਾਰੀ ਪੜ੍ਹੋ-
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਯੋਜਨਾ ਮੁੱਖ ਮੰਤਰੀ ਮਾਵਾ-ਧੀਆਂ ਸਤਿਕਾਰ ਯੋਜਨਾ ਦੇ ਬਾਰੇ
13 ਅਪ੍ਰੈਲ ਵਿਸ਼ਾਖੀ ਵਾਲੇ ਦਿਨ ਤੋਂ ਸ਼ੁਰੂ ਹੋਣਗੇ ਫ਼ਾਰਮ ਆਲਨਾਈਨ ਭਰਨੇ- ਕੀਤਾ ਐਲਾਨ
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਐਲਾਨ ਕੀਤਾ ਗਿਆ ਹੈ। 8 ਮਾਰਚ ਨੂੰ ਮਹਿਲਾ ਦਿਵਸ ਤੇ ਇਸ ਯੋਜਨਾ ਦਾ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ ਸੀ। ਇਹ ਯੋਜਨਾ ਸਿਰਫ ਪੰਜਾਬ ਦੀਆਂ ਔਰਤਾਂ ਲਈ ਆਨਾਉਂਸ ਹੋਈ ਹੈ। ਇਸ ਯੋਜਨਾ ਦੇ ਤਹਿਤ ਜਨਰਲ ਭਾਈਚਾਰੇ ਨਾਲ ਸਬੰਧਿਤ ਔਰਤਾਂ ਨੂੰ 1000 ਰੁਪਏ ਅਤੇ ਐਸੀ ਜਾਂ ਬੀਸੀ ਭਾਈਚਾਰੇ ਨਾਲ ਸੰਬੰਧਿਤ ਔਰਤਾਂ ਲਈ 1500 ਰੁਪਏ ਪੰਜਾਬ ਸਰਕਾਰ ਵੱਲੋਂ ਪ੍ਰਤੀ ਮਹੀਨਾਂ ਔਰਤਾਂ ਨੂੰ ਦਿੱਤੇ ਜਾਇਆ ਕਰਨਗੇ।
ਕੌਣ ਇਲੀਜੀਬਲ ਹੈ ਤੇ ਕੌਣ ਨਹੀਂ?
- ਇਹ ਸਕੀਮ ਸਿਰਫ ਪੰਜਾਬ ਦੀਆਂ ਵਸਨੀਕ ਔਰਤਾਂ ਹੀ ਭਰ ਸਕਦੀਆਂ ਹਨ।
- ਯੋਜਨਾ ਦਾ ਲਾਭ ਲੈਣ ਲਈ ਘੱਟ ਤੋਂ ਘੱਟ ਉਮਰ 18 ਸਾਲ ਹੋਵੇ।
- ਜਿਹੜੀਆਂ ਔਰਤਾਂ ਸਰਕਾਰੀ ਨੌਕਰੀ ਕਰਦੀਆਂ ਹਨ ਜਾਂ ਕਰ ਚੁੱਕੀਆਂ ਹਨ ਉਹ ਇਸਦਾ ਲਾਭ ਨਹੀਂ ਲੈ ਸਕਦੀਆਂ।
- ਜਿਹੜੀਆਂ ਔਰਤਾ ਐਮਪੀ ਜਾਂ ਐਮਐਲਏ ਹਨ ਜਾਂ ਰਹਿ ਚੁੱਕੀਆਂ ਹਨ ਉਹ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ।
- ਇਨਕਮ ਟੈਕਸ ਭਰ ਰਹੀਆਂ ਔਰਤਾਂ ਵੀਂ ਇਸ ਯੋਜਨਾ ਦਾ ਲਾਹਾ ਨਹੀਂ ਲੈ ਸਕਦੀਆਂ
- ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅੰਗਹੀਣ ਪੈਨਸ਼ਨ ਲੈ ਰਹੀਆਂ ਔਰਤਾਂ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ।
1000/- Rs and 1500/- Rs ਵਾਲੇ ਫਾਰਮਾਂ ਨੂੰ ਭਰਨ ਲਈ ਕਿਹੜੇ-ਕਿਹੜੇ ਚਾਹੀਦੇ ਹਨ ਡਾਕੂਮੈਂਟ। ਤੇਰਾਂ ਅਪ੍ਰੈਲ ਤੋਂ ਭਰੇ ਜਾਣਗੇ ਫਾਰਮ
| ਜਨਰਲ ਔਰਤਾਂ ਲਈ | SC/BC ਜਨਰਲ ਔਰਤਾਂ ਲਈ |
|
|
ਆਧਾਰ ਕਾਰਡ ਨਾਲ ਬੈਂਕ ਖਾਤਾ ਸੀਡਿੰਗ ਕੀ ਹੈ?
ਬੈਂਕ ਖਾਤੇ ਨਾਲ ਆਧਾਰ ਜੋੜਨਾ (Linking) ਅਤੇ ਸੀਡਿੰਗ (Seeding) ਵਿੱਚ ਫਰਕ ਹੁੰਦਾ ਹੈ। ਆਧਾਰ ਕਾਰਡ ਨਾਲ ਬੈਂਕ ਖਾਤਾ ਸੀਡਿੰਗ ਦਾ ਮਤਲਬ ਤੁਹਾਡਾ ਖਾਤਾ NPCI ਨੈਸ਼ਨਲ ਪੇਮੈਂਟ ਕਾਰਪੇਰਸ਼ਨ ਆਫ ਇੰਡੀਆਂ ਦੇ ਨਕਸ਼ੇ ਤੇ ਰਜਿਸਟਰ ਹੈ, ਤਾਂ ਜੋ DBT (Direct Benefit Transfer) ਰਾਹੀਂ ਸਰਕਾਰੀ ਪੈਸਾ ਬਿਨਾਂ ਕਿਸੇ ਰੁਕਾਵਟ ਅਤੇ ਦੇਰੀ ਦੇ ਤੁਹਾਡੇ ਖਾਤੇ ਵਿੱਚ ਪਹੁੰਚ ਸਕੇ।
Share with Friends
ਕਿਵੇਂ ਚੈੱਕ ਕਰੀਏ ਕਿ ਆਧਾਰ ਬੈਂਕ ਸੀਡਿੰਗ ਹੈ ਜਾਂ ਨਹੀਂ?
ਪੰਜਾਬ ਰਹਾਇਸੀ ਸਰਟੀਫਿਕੇਟ (Residence/Domicile) ਬਨਵਾਉਣ ਲਈ ਕਿਹੜੇ ਡਾਕੂਮੈਂਟ ਚਾਹੀਦੇ ਹਨ
ਅਣਵਿਆਹੀਆਂ ਔਰਤਾਂ ਵਿਆਹੀਆਂ ਔਰਤਾਂ ਪਿਤਾ ਦਾ ਆਧਾਰ ਕਾਰਡ ਅਤੇ
ਪਿਤਾ ਦਾ ਵੋਟਰ ਕਾਰਡ
ਖੁਦ ਦਾ ਆਧਾਰ ਕਾਰਡ
ਅਤੇ
ਜਾਂ ਖੁਦ ਦਾ ਵੋਟਰ ਕਾਰਡ
ਜਾਂ ਜਨਮ ਸਰਟੀਫਿਕੇਟ
ਜਾਂ 5ਵੀ ਕਲਾਸ ਦਾ ਸਰਟੀਫਿਕੇਟ
ਜਾਂ 8ਵੀਂ ਕਲਾਸ ਦਾ ਸਰਟੀਫਿਕੇਟ
ਜਾਂ 10ਵੀਂ ਦਾ ਕਲਾਸ ਦਾ ਸਰਟੀਫਿਕੇਟ
ਜਾਂ ਰਾਸ਼ਨ ਕਾਰਡ
ਜਾਂ ਬਿਜਲੀ ਕੁਨੈਕਸ਼ਨ
ਜਾਂ ਪਾਣੀ ਕੁਨੈਕਸ਼ਨਪਤੀ ਦਾ ਆਧਾਰ ਕਾਰਡ ਅਤੇ
ਪਤੀ ਦਾ ਵੋਟਰ ਕਾਰਡ
ਖੁਦ ਦਾ ਆਧਾਰ ਕਾਰਡ
ਅਤੇ
ਜਾਂ ਖੁਦ ਦਾ ਵੋਟਰ ਕਾਰਡ
ਜਾਂ ਜਨਮ ਸਰਟੀਫਿਕੇਟ
ਜਾਂ 5ਵੀ ਕਲਾਸ ਦਾ ਸਰਟੀਫਿਕੇਟ
ਜਾਂ 8ਵੀਂ ਕਲਾਸ ਦਾ ਸਰਟੀਫਿਕੇਟ
ਜਾਂ 10ਵੀਂ ਦਾ ਕਲਾਸ ਦਾ ਸਰਟੀਫਿਕੇਟ
ਜਾਂ ਰਾਸ਼ਨ ਕਾਰਡ
ਜਾਂ ਬਿਜਲੀ ਕੁਨੈਕਸ਼ਨ
ਜਾਂ ਪਾਣੀ ਕੁਨੈਕਸ਼ਨ
ਜਾਤੀ SC/BC ਸਰਟੀਫਿਕੇਟ ਬਣਵਾਉਣ ਲਈ ਕਿਹੜੇ ਡਾਕੂਮੈਂਟ ਚਾਹੀਦੇ ਹਨ
ਅਣਵਿਆਹੀਆਂ ਔਰਤਾਂ ਵਿਆਹੀਆਂ ਔਰਤਾਂ ਪਿਤਾ ਦਾ ਆਧਾਰ ਕਾਰਡ ਅਤੇ
ਪਿਤਾ ਦਾ ਵੋਟਰ ਕਾਰਡ
ਖੁਦ ਦਾ ਆਧਾਰ ਕਾਰਡ
ਅਤੇ
ਖੁਦ ਦਾ ਵੋਟਰ ਕਾਰਡ
ਜਾਂ ਜਨਮ ਸਰਟੀਫਿਕੇਟ
ਜਾਂ 5ਵੀ ਕਲਾਸ ਦਾ ਸਰਟੀਫਿਕੇਟ
ਜਾਂ 8ਵੀਂ ਕਲਾਸ ਦਾ ਸਰਟੀਫਿਕੇਟ
ਜਾਂ 10ਵੀਂ ਦਾ ਕਲਾਸ ਦਾ ਸਰਟੀਫਿਕੇਟ
ਅਤੇ
ਪਿਤਾ ਜਾਂ ਭਰਾ ਦਾ ਜਾਤੀ ਸਰਟੀਫਇਕੇਟ
ਜਾਂ
ਖੁਦ ਦਾ ਪੁਰਾਣਾ ਜਾਤੀ ਸਰਟੀਫਿਕੇਟ
ਪਤੀ ਦਾ ਆਧਾਰ ਕਾਰਡ ਅਤੇ
ਪਤੀ ਦਾ ਵੋਟਰ ਕਾਰਡ
ਖੁਦ ਦਾ ਆਧਾਰ ਕਾਰਡ
ਅਤੇ
ਖੁਦ ਦਾ ਵੋਟਰ ਕਾਰਡ
ਜਾਂ ਜਨਮ ਸਰਟੀਫਿਕੇਟ
ਜਾਂ 5ਵੀ ਕਲਾਸ ਦਾ ਸਰਟੀਫਿਕੇਟ
ਜਾਂ 8ਵੀਂ ਕਲਾਸ ਦਾ ਸਰਟੀਫਿਕੇਟ
ਜਾਂ 10ਵੀਂ ਦਾ ਕਲਾਸ ਦਾ ਸਰਟੀਫਿਕੇਟ
ਅਤੇ
ਪਿਤਾ ਜਾਂ ਭਰਾ ਦਾ ਜਾਤੀ ਸਰਟੀਫਇਕੇਟ
ਜਾਂ
ਖੁਦ ਦਾ ਪੁਰਾਣਾ ਜਾਤੀ ਸਰਟੀਫਿਕੇਟ
ਜਾਂ ਪੇਕੇ ਪਿੰਡ ਤੋਂ ਤਸਦੀਕ ਕੀਤਾ ਪੱਤਰ
ਜਾਤੀ ਸਰਟੀਫਿਕੇਟ ਬਨਵਾਉਣ ਲਈ ਸਰਪੰਚ ਦਾ ਤਸਦੀਕ ਕੀਤਾ ਪੱਤਰ
- ਤਸਦੀਕ ਪੱਤਰ ਨੂੰ ਕਿਵੇਂ ਭਰਨਾ ਹੈ ਉਪਰਕੋਤ ਵੀਡੀਓ ਵਿੱਚ ਦੱਸਿਆ ਗਿਆ ਹੈ। ਤੁਸੀਂ ਤਸਦੀਕ ਪੱਤਰ ਨੂੰ ਹੇਠਾ ਦਿੱਤੇ ਹਰੇ ਰੰਗ ਦੇ ਲਿੰਕ ਤੇ ਕਲਿੱਕ ਕਰਕੇ ਡਾਊਲੋਡ ਕਰ ਸਕਦੇ ਹੋਂ ਤੇ ਇਸਦਾ ਪ੍ਰਿੰਟ ਕਢਵਾ ਕੇ ਇਸ ਨੂੰ ਭਰ ਕੇ ਔਰਤ ਆਪਣੇ ਪੇਕੇ ਪਿੰਡ ਦੇ ਸਰਪੰਚ ਤੋਂ ਤਸਦੀਕ ਕਰਵਾ ਸਕਦੀ ਹੈ ਤੇ ਉਸਤੋਂ ਬਾਅਦ ਸੇਵਾ ਕੇਂਦਰ ਜਾਂ ਕਿਸੇ ਨਜਦੀਕੀ ਕੈਫੇ ਤੇ ਜਾ ਕੇ ਆਧਾਰ ਕਾਰਡ ਤੇ ਵੋਟਰ ਕਾਰਡ ਦੇ ਨਾਲ ਇਹ ਸਰਪੰਚ ਵੱਲੋਂ ਤਸਦੀਕ ਕੀਤਾ ਪੱਤਰ ਲਾ ਕੇ ਆਪਣਾ ਜਾਤੀ ਸਰਟੀਫਿਕੇਟ ਅਪਲਾਈ ਕਰਵਾ ਸਕਦੀ ਹੈ।
- ਡਾਊਨਲੋਡ ਲਿੰਕ ਹੇਠਾਂ ਦਿੱਤਾ ਗਿਆ ਹੈ।
ਡਾਊਨਲੋਡ ਤੇ ਕਲਿੱਕ ਕਰਨ ਤੋਂ ਬਾਅਦ ਇਹ ਤੁਹਾਡੇ ਫੋਨ ਵਿੱਚ ਆ ਜਾਵੇਗਾ। ਇਸਦਾ ਪ੍ਰਿੰਟ ਕਢਵਾ ਕੇ ਤੁਸੀਂ ਇਸਨੂੰ ਭਰ ਲੈਣਾ ਹੈ ਤੇ ਫਿਰ ਆਪਣੇ ਪੇਕੇ ਪਿੰਡ ਦੇ ਨੰਬਰਦਾਰ/ ਸਰਪੰਚ/ ਐੱਮ ਸੀ. ਤੋਂ ਦਸਦੀਕ ਕਰਵਾ ਲੈਣਾ ਹੈ। ਉਸਤੋਂ ਬਾਅਦ ਹੀ ਇਸਨੂੰ ਤੁਸੀਂ ਜਾਤੀ ਸਰਟੀਫਿਕੇਟ ਬਣਵਾਉਣ ਲਈ ਪਰੂਫ ਵਜੋਂ ਲਗਾ ਸਕਦੇ ਹੋਂ।
ਹਰਿਆਣਾਂ ਜਾ ਹੋਰ ਸਟੇਟਾਂ ਦੋਂ ਪੰਜਾਬ ਵਿੱਚ ਵਿਆਹੀਆਂ ਔਰਤਾਂ ਨੂੰ ਕਿਹੜੇ ਪਰੂਫਾਂ ਦੀ ਲੋੜ ਹੈ?
ਹਰਿਆਣਾਂ ਜਾ ਹੋਰ ਸਟੇਟਾਂ ਦੋਂ ਪੰਜਾਬ ਵਿੱਚ ਵਿਆਹੀਆਂ ਔਰਤਾਂ ਨੂੰ ਕਿਹੜੇ ਪਰੂਫਾਂ ਦੀ ਲੋੜ ਹੈ?
ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੇ ਨਿਯਮਾਂ ਅਨੁਸਾਰ ਇਸ ਦਾ ਲਾਭ ਲੈਣ ਲਈ ਕੁਝ ਜਰੂਰੀ ਸ਼ਰਤਾਂ ਹਨ ਤੁਹਾਡੇ ਕੇਸ ਦੇ ਹਿਸਾਬ ਨਾਲ ਸਥਿਤੀ ਇਸ ਤਰ੍ਹਾਂ ਹੈ-
ਪੰਜਾਬ ਦਾ ਵਸਨੀਕ ਹੋਣਾ- ਇਸ ਸਕੀਮ ਦਾ ਲਾਭ ਲੈਣ ਲਈ ਔਰਤ ਦਾ ਪੰਜਾਬ ਦਾ ਪੱਕਾ ਨਿਵਾਸੀ (Residence of Punjab) ਹੋਣਾ ਲਾਜ਼ਮੀ ਹੈ, ਕਿਉਂਕਿ ਉਹਨਾਂ ਦਾ ਵਿਆਹ ਪੰਜਾਬ ਵਿੱਚ ਹੋ ਚੁੱਕਾ ਹੈ। ਇਸ ਲਈ ਉਹ ਆਪਣਾ ਪੰਜਾਬ ਦਾ ਰਹਾਇਸ਼ੀ ਸਰਟੀਫਿਕੇਟ (Residence/Domicile Certificate) ਬਣਵਾ ਸਕਦੇ ਹਨ। ਇਹ ਸਰਟੀਫਿਕੇਟ ਉਹਨਾਂ ਦੇ ਪਤੀ ਦੇ ਦਸਤਾਵੇਜਾਂ ਅਤੇ ਵਿਆਹ ਦੇ ਸਬੂਤ ਦੇ ਆਧਾਰ ਤੇ ਬਣ ਜਾਵੇਗਾ।
SC/BC ਸ਼੍ਰੇਣੀ ਦਾ ਸਬੂਤ- ਕਿਉਂਕਿ ਇਹ ਯੋਜਨਾ ਖਾਸ ਤੌਰ ਤੇ ਪਛੜੀਆਂ ਸ਼੍ਰੇਣੀਆਂ ਤੇ ਲੋੜਵੰਦ ਪਰਿਵਾਰਾਂ ਲਈ ਹੈ ਇਸ ਲਈ ਉਹਨਾਂ ਨੂੰ ਆਪਣਾ ਜਾਤੀ (SC) ਸਰਟੀਫਿਕੇਟ ਦਾ ਸਬੂਤ ਦੇਣਾ ਪਵੇਗਾ। ਜਿਵੇਂ ਮੈਂ ਪਹਿਲਾਂ ਦੱਸਿਆ ਉਹਨਾਂ ਨੂੰ ਜਾਤੀ ਸਰਟੀਫਿਕੇਟ ਹਰਿਆਣਾ (ਜਨਮ ਸਥਾਨ) ਤੋਂ ਹੀ ਬਣਵਾਉਣਾ ਪਵੇਗਾ। ਇੱਕ ਵਾਰ ਹਰਿਆਣਾ ਤੋਂ ਜਾਤੀ ਸਰਟੀਫਿਕੇਟ ਬਣ ਗਿਆ ਤਾਂ ਉਹ ਉਸ ਨੂੰ ਪੰਜਾਬ ਵਿੱਚ ਬਤੌਰ ਜਾਤੀ ਸਬੂਤ ਵਰਤ ਸਕਦੇ ਹਨ।
ਆਮਦਨ ਦੀ ਸੀਮਾ- ਇਸ ਸਕੀਮ ਲਈ ਪਰਿਵਾਰ ਦੀ ਸਲਾਨਾ ਆਮਦਨ ਇੱਕ ਨਿਸ਼ਚਿਤ ਸੀਮਾ (ਆਮ ਤੌਰ ਤੇ 3 ਲੱਖ ਰੁਪਏ ਤੱਕ) ਤੋਂ ਘੱਟ ਹੋਣੀ ਚਾਹੀਦੀ ਹੈ।
- ਪਹਿਲਾ ਕਦਮ ਇਸ ਤੋਂ ਪਹਿਲਾਂ ਔਰਤ ਦਾ ਪੰਜਾਬ ਦਾ ਆਧਾਰ ਕਾਰਡ ਅਪਡੇਟ ਕਰਵਾਓ (ਸਹੁਰੇ ਪਰਿਵਾਰ ਦੇ ਪਤੇ ਤੇ)।
- ਦੂਜਾ ਕਦਮ ਪੰਜਾਬ ਦਾ ਰਹਾਇਸ਼ੀ ਸਰਟੀਫਿਕੇਟ ਬਣਵਾਓ। ਇਹ ਸੇਵਾ ਕੇਂਦਰ ਵਿੱਚ ਪਤੀ ਦੇ ਵੋਟਰ ਕਾਰਡ ਆਧਾਰ ਕਾਰਡ ਅਤੇ ਮਹਿਲਾ ਦੇ ਆਧਾਰ ਕਾਰਡ ਨਾਲ ਆਸਾਨੀ ਨਾਲ ਬਣ ਜਾਵੇਗਾ।
- ਤੀਜਾ ਕਦਮ ਹਰਿਆਣਾ ਤੋਂ ਉਹਨਾਂ ਦੇ ਪਿਤਾ ਦੇ ਦਸਤਾਵੇਜ਼ਾਂ ਦੇ ਅਧਾਰ ਤੇ ਜਾਤੀ ਸਰਟੀਫਿਕੇਟ ਅਪਲਾਈ ਕਰੋ।
- ਚੌਥਾ ਕਦਮ ਜਦੋਂ ਇਹ ਦਸਤਾਵੇਜ ਵੀ ਤਿਆਰ ਹੋ ਜਾਣ ਤਾਂ ਤੁਸੀਂ ਪੰਜਾਬ ਦੀ ਸੇਵਾ ਕੇਂਦਰ ਜਾਂ ਆਂਗਨਵਾੜੀ ਰਾਹੀਂ ਇਸ ਸਕੀਮ ਲਈ ਫਾਰਮ ਭਰ ਸਕਦੇ ਹੋ।
- ਸਿੱਟਾ- ਜੇਕਰ ਉਹਨਾਂ ਕੋਲ ਪੰਜਾਬ ਦਾ ਰਹਇਸ਼ੀ ਸਬੂਤ ਅਤੇ ਹਰਿਆਣਾ ਦਾ ਜਾਤੀ ਸਰਟੀਫਿਕੇਟ ਹੈ ਤਾਂ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ।