ਜਿਹੜੀਆਂ ਔਰਤਾਂ ਐਸੀ/ਬੀਸੀ ਕੈਟਾਗਿਰੀ ਨਾਲ ਸਬੰਧਿਥ ਹਨ। ਉਹ ਆਪਣਾ ਜਾਤੀ ਸਰਟੀਫਿਕੇਟ ਬਣਾਉਣਾ ਚਾਹੁੰਦੀਆਂ ਹਨ। ਪਰ ਉਹਨਾਂ ਕੋਲ ਆਪਣੀ ਜਾਤੀ ਦੀ ਤਸਦੀਕ ਲਈ ਕੋਈ ਸਬੂਤ ਨਹੀਂ ਹੈ। ਜਾਤੀ ਦੀ ਤਸਦੀਕ ਲਈ ਜਾਂ ਤਾਂ ਆਪਣਾ ਪੁਰਾਣਾ ਜਾਤੀ ਸਰਟੀਫਿਕੇਟ (ਚਾਹੇ ਪੇਕੇ ਪਿੰਡ ਦਾ ਹੋਵੇ) ਜਾਂ ਉਸਦੇ ਭਰਾ, ਪਿਤਾ ਜਾਂ ਭਰਾ ਦਾ ਜਾਤੀ ਸਰਟੀਫਿਕੇਟ ਪੁਰਾਣਾ ਜਾਂ ਨਵਾਂ ਹੋਵੇ। ਜੇ ਹੈ ਤਾਂ ਇਸ ਫਾਰਮ ਦੀ ਲੋੜ ਨਹੀਂ ਹੈ ਉਹਨਾਂ ਪਰੂਫਾਂ ਦੇ ਆਧਾਰ ਤੇ ਨਵਾਂ ਜਾਤੀ ਸਰਟੀਫਿਕੇਟ ਬਣਾਇਆ ਜਾ ਸਕਦਾ ਹੈ। ਲੇਕਿਨ ਜੇਕਰ ਕੋਈ ਵੀ ਪਰੂਫ ਨਹੀਂ ਹੈ ਤਾਂ ਇਹ ਫਾਰਮ “ਜਾਤੀ ਦੀ ਤਸਦੀਕ (ਪੇਕੇ ਪਰਿਵਾਰ ਵੱਲੋਂ)” ਲੱਗੇਗਾ। ਇਹ ਫਾਰਮ ਦਾ ਪ੍ਰਿੰਟ ਕਢਵਾ ਕੇ ਪੇਕੇ ਪਿੰਡ/ਸ਼ਹਿਰ ਦੇ ਸਰਪੰਚ/ਨੰਬਰਦਾਰ/ਐੱਮ.ਸੀ ਵੱਲੋਂ ਇਸ ਫਾਰਮ ਨੂੰ ਭਰ ਕੇ ਤਸਦੀਕ ਕਰਵਾਇਆ ਜਾਵੇ।
ਫਾਰਮ ਨੂੰ ਡਾਊਨਲੋਡ ਕਰਨ ਤੋਂ ਬਾਅਦ ਭਰਨਾ ਕਿਵੇਂ ਹੈ। ਇਸਦਾ ਇੱਕ ਸੈਂਪਲ ਫੋਟੋ ਦਿੱਤਾ ਗਿਆ ਹੈ। ਉਸਨੂੰ ਦੇਖ ਕੇ ਭਰ ਸਕਦੇ ਹੋਂ।
ਖਾਲੀ ਫਾਰਮ ਨੂੰ ਪ੍ਰਾਪਤ ਕਰਨ ਲਈ ਤੁਸੀਂ ਮਾਤਰ 10 ਰੁਪਏ ਪੇਅ ਕਰੋਂਗੇ ਤੇ ਨਾਲ ਦੀ ਨਾਲ ਫਾਰਮ ਨੂੰ ਤੁਸੀਂ ਡਾਊਲੋਡ ਕਰ ਸਕੋਂਗੇ।
ਧੰਨਵਾਦ।

